ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 152 ਕਰੋੜ 87 ਲੱਖ ਰੁਪਏ ਲਾਗਤ ਦੀ 30 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ
ਮੁੱਖ ਮੰਤਰੀ ਨੇ ਰੈਲੀ ਵਿੱਚ ਖੋਲਿਆ ਐਲਾਨਾਂ ਦਾ ਪਿਟਾਰਾ, 1450 ਕਿਸਾਨਾਂ ਦੇ ਟਿਯੂਬਵੈਲ ਕਨੈਕਸ਼ਨ 3 ਮਹੀਨੇ ਵਿੱਚ ਹੋਣਗੇ ਜਾਰੀ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਮਹੇਂਦਰਗੜ੍ਹਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੰਦੇ ਹੋਏ 152 ਕਰੋੜ 87 ਲੱਖ 92 ਹਜਾਰ ਰੁਪਏ ਦੀ ਲਾਗਤ ਦੀ 30 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ। ਇੰਨ੍ਹਾਂ ਵਿੱਚ 81 ਕਰੋੜ 49 ਲੱਖ 30 ਹਜਾਰ ਰੁਪਏ ਦੀ ਲਾਗਤ ਦੀ 15 ਪਰਿਯੋਜਨਾਵਾਂ ਦਾ ਉਦਘਾਟਨ ਅਤੇ 71 ਕਰੋੜ 38 ਲੱਖ 62 ਹਜਾਰ ਰੁਪਏ ਲਾਗਤ ਦੀ 15 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ।
ਮਹੇਂਦਰਗੜ੍ਹ ਵਿਧਾਨਸਭਾ ਵਿੱਚ ਪ੍ਰਬੰਧਿਤ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਐਲਾਨਾਂ ਦਾ ਪਿਟਾਰਾ ਖੋਲਦੇ ਹੋਏ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੈ ਟਿਯੂਬਵੈਲ ਕਨੈਕਸ਼ਨ ਲਈ ਪੈਸੇ ਜਮ੍ਹਾ ਕਰਵਾ ਰੱਖੇ ਹਨ, ਅਜਿਹੇ 1450 ਟਿਯੂਬਵੈਲ ਕਨੈਕਸ਼ਨ ਨੂੰ ਅਗਲੇ 3 ਮਹੀਨੇ ਵਿੱਚ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, 2023 ਤੱਕ ਜਿਨ੍ਹਾਂ ਕਿਸਾਨਾਂ ਨੇ ਟਿਯੂਬਵੈਲ ਕਨੈਕਸ਼ਨ ਲਈ ਬਿਨੈ ਕੀਤਾ ਹੈ, ਉਹ ਵੀ ਜਲਦੀ ਪੈਸੇ ਜਮ੍ਹਾ ਕਰਵਾ ਦੇਣ, ਉਨ੍ਹਾਂ ਦੇ ਕਨੈਕਸ਼ਨ ਵੀ ਜਲਦੀ ਜਾਰੀ ਕਰ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਮਹੇਂਦਰਗੜ੍ਹ ਵਿਧਾਨਸਭਾ ਵਿੱਚ ਇੱਕ ਨਵੀਂ ਅਨਾਜ ਮੰਡੀ ਬਨਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪਿੰਡ ਵਿੱਚ ਜਮੀਨ ਉਪਲਬਧ ਹੋਣ ‘ਤੇ ਗਾਂ-ਅਭਿਆਰਣ ਬਣਾਇਆ ਜਾਵੇਗਾ। ਨਾਲ ਹੀ, ਪਿੰਡ ਉਸਮਾਪੁਰ, ਬਾਰੜਾ, ਖਾਤੌਦ ਜਾਂ ਜੜਵਾ ਵਿੱਚ ਜਮੀਨ ਉਪਲਬਧ ਕਰਵਾਉਣ ‘ਤੇ ਪਸ਼ੂ ਅਭਿਆਰਣ ਅਤੇ ਪਸ਼ੂ ਹਸਪਤਾਲ ਬਣਾਈ ਜਾਵੇਗੀ। ਇਸ ਦੇ ਲਈ ਉਨ੍ਹਾਂ ਨੇ 1 ਕਰੋੜ 51 ਲੱਖ ਰੁਪਏ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਪਿੰਡ ਡੀਗਰੋਤਾ ਦੇ ਪਸ਼ੂ ਡਿਸਪੈਂਸਰੀ ਨੂੰ 40 ਲੱਖ ਰੁਪਏ ਦੀ ਲਾਗਤ ਨਾਲ ਪਸ਼ੂ ਹਸਪਤਾਲ ਵਿੱਚ ਅੱਪਗੇ੍ਰਡ ਕੀਤਾ ਜਾਵੇਗਾ। ਨਾਲ ਹੀ, ਵੀਐਲਡੀਏ ਕਾਲਜ ਦੀ ਫਿਜੀਬਿਲਿਟੀ ਚੈਕ ਕਰਵਾ ਕੇ ਇਸ ਕੰਮ ਨੂੰ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪਿੰਡ ਆਕੋਦਾ ਵਿੱਚ ਬਿਜਲੀ ਦਾ ਸਬ-ਡਿਵੀਜਨ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮਕਾਨਾਂ ਦੇ ਉੱਪਰ ਤੋਂ ਲੰਘਣ ਵਾਲੀ ਹਾਈਟੇਸ਼ਨ ਲਾਇਨਾਂ ਨੂੰ ਹਟਾਇਆ ਜਾਵੇਗਾ। ਇਸ ਦੇ ਲਈ 3 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਡਲਿਨਵਾਸ ਪਿੰਡ ਵਿੱਚ 33 ਕੇਵੀ ਅਤੇ ਮਹੇਂਦਰਗੜ੍ਹ ਸ਼ਹਿਰ ਵਿੱਚ 33 ਕੇਵੀ ਸਬ-ਸਟੇਸ਼ਨ ਸਥਾਪਿਤ ਕੀਤਾ ਜਾਵੇਗਾ। ਮਹੇਂਦਰਗੜ੍ਹ ਵਿਧਾਨਸਭਾ ਵਿੱਚ 56 ਕਲੋਨੀਆਂ ਵਿੱਚ ਬਿਜਲੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਮਹੇਂਦਰਗੜ੍ਹ ਸ਼ਹਿਰ ਵਿੱਚ ਐਲਟੀ ਲਾਇਨਾਂ ਦੀ ਥਾਂ ਐਲਟੀ ਸਿਰਫ ਪਾਈ ਜਾਵੇਗੀ। ਮਹੇਂਦਰਗੜ੍ਹ ਤੋਂ ਨਾਰਨੌਲ ਤੱਕ 33 ਹਜਾਰ ਕੇਵੀ ਦੀ ਬੰਦ ਪਈ ਲਾਇਨ ਨੂੰ ਹਟਾਇਆ ਜਾਵੇਗਾ।
ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਪਿੰਡ ਪੰਚਾਇਤ ਖਾਤੌਦ ਵਿੱਚ ਜਮੀਨ ਉਪਲਬਧ ਕਰਵਾਉਣ ‘ਤੇ ਪ੍ਰਾਈਮਰੀ ਹੈਲਥ ਸੈਂਟਰ ਬਣਾਇਆ ਜਾਵੇਗਾ। 4 ਮਾਈਨਰਾਂ ਨਿਹਾਲਵਾਸ, ਜੈਰਪੁਰ, ਸੀਸੋਠ, ਖਾਇਰਾ ਦੇ ਮੁੜ ਨਿਰਮਾਣ ਲਈ 6 ਕਰੋੜ 60 ਲੱਖ ਰੁਪਏ ਦਾ ਐਲਾਨ ਕੀਤਾ। ਮਹੇਂਦਰਗੜ੍ਹ ਵਿਧਾਨਸਭਾ ਵਿੱਚ 180 ਕਿਲੋਮੀਟਰ ਲੰਬੀ ਸੜਕਾਂ ਦਾ ਮਜਬੂਤੀਕਰਣ ਕੀਤਾ ਜਾਵੇਗਾ। 7 ਸੜਕਾਂ, ਜਿਨ੍ਹਾਂ ਦੀ ਲੰਬਾਈ 36.85 ਕਿਲੋਮੀਟਰ ਹੈ, ਦੀ ਵੀ ਸਪੈਸ਼ਲ ਰਿਪੇਅਰ ਦਾ ਕੰਮ ਜੂਨ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। 78.71 ਕਿਲੋਮੀਟਰ ਲੰਬਾਈ ਦੀ 16 ਸੜਕਾਂ ਦਾ ਵੀ ਸਪੈਸ਼ਲ ਰਿਪੇਅਰ ਦੇ ਤਹਿਤ ਨਵੀਨੀਕਰਣ ਕੀਤਾ ਜਾਵੇਗਾ, ਇਸ ਦੇ ਲਈ ਮੁੱਖ ਮੰਤਰੀ ਨੇ 44 ਕਰੋੜ 55 ਲੱਖ ਰੁਪਏ ਦਾ ਐਲਾਨ ਕੀਤਾ।
ਉਨ੍ਹਾਂ ਨੇ ਮਹੇਂਦਰਗੜ੍ਹ ਵਿਧਾਨਸਭਾ ਦੇ 18 ਪਿੰਡਾਂ ਵਿੱਚ ਸਕੂਲਾਂ ਦੀ ਮੁਰੰਮਤ ਤੇ ਨਵੀਨੀਕਰਣ ਲਈ 5 ਕਰੋੜ 38 ਲੱਖ ਰੁਪਏ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਮਹੇਂਦਰਗੜ੍ਹ ਵਿੱਚ ਹਰਿਆਣਾ ਰੋਡਵੇਜ ਦਾ ਸਬ-ਡਿਪੂ ਬਣਾਇਆ ਜਾਵੇਗਾ। ਉਪਰੋਕਤ ਤੋਂ ਇਲਾਵਾ, ਮੁੱਖ ਮੰਤਰੀ ਨੇ ਮਹੇਂਦਰਗੜ੍ਹ ਵਿਧਾਨਸਭਾ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ।
ਆਪ੍ਰੇਸ਼ਨ ਸਿੰਦੂਰ ਨਾਲ ਸਾਡੇ ਵੀਰਾਂ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਜੇਕਰ ਕੋਈ ਭਾਰਤ ਨੂੰ ਛੇੜੇਗਾ ਤਾਂ ਭਾਰਤ ਉਸ ਨੂੰ ਛੱਡੇਗਾ ਨਹੀਂ – ਮੁੱਖ ਮੰਤਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਭੂਮੀ ਸੈਨਿਕਾਂ ਦੀ ਧਰਤੀ ਹੈ। ਇੱਥੋ ਹੀ 20 ਕਿਲੋਮੀਟਰ ਦੂਰ ਵੀਰਭੂਮੀ ਨਸੀਬਪੁਰ ਹੈ। ਨਸੀਬਪੁਰ ਦਾ ਯੁੱਧ ਭਾਰਤ ਦੇ ਪਹਿਲੇ ਸਵਾਧੀਨਤਾ ਸੰਗ੍ਰਾਮ ਦੇ ਇਤਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਜਦੋਂ 1857 ਵਿੱਚ ਅੰਗੇ੍ਰਜਾਂ ਨੇ ਪੂਰੇ ਭਾਰਤ ਨੂੰ ਆਪਣੇ ਜੁਲਮੀ ਪੰਜਿਆਂ ਵਿੱਚ ਕੱਸਣ ਦੀ ਕੋਸ਼ਿਸ਼ ਕੀਤੀ, ਉਦੋਂ ਇਸ ਧਰਤੀ ਦੇ ਯੋਧਾ ਰਾਓ ਤੁਲਾਰਾਮ ਨੇ ਬ੍ਰਿਟਿਸ਼ ਸੱਤਾ ਦੀ ਨੀਂਹ ਹਿਲਾ ਦਿੱਤੀ ਸੀ। ਸਾਡੀ ਵੀਰ ਧਰਤੀ ਦੇ ਸਪੂਤਾਂ ਨੇ ਹਰ ਯੁੱਧ ਵਿੱਚ ਦੇਸ਼-ਸੂਬੇ ਦਾ ਸਦਾ ਮਾਣ ਵਧਾਇਆ ਹੈ। ਚਾਹੇ ਉਹ ਆਜਾਦੀ ਦੀ ਲੜਾਈ ਸੀ ਅਤੇ ਆਜਾਦੀ ਦੇ ਬਾਅਦ 1962ਠ 1965, 1971 ਤੇ 1999 ਦੇ ਯੁੱਧ ਹੋਣ। ਹਾਲ ਹੀ ਵਿੱਚ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਵੀ ਸਾਡੇ ਵੀਰਾਂ ਨੇ ਦੁਨੀਆਂ ਨੂੰ ਇਹ ਦੱਸ ਦਿੱਤਾ ਹੈ ਕਿ ਜੇਕਰ ਕੋਈ ਭਾਰਤ ਨੂੰ ਛੇੜੇਗਾ ਤਾਂ ਭਾਰਤ ਉਸ ਨੂੰ ਛੱਡੇਗਾ ਨਹੀਂ।
ਮਹੇਂਦਰਗੜ੍ਹ ਨੂੰ ਵਿਕਾਸ ਦੇ ਮਾਮਲੇ ਵਿੱਚ ਅੱਗੇ ਵਧਾਉਣ ਲਈ ਕੋਈ ਕਸਰ ਨਹੀਂ ਛੱਡੂੰਗਾਂ – ਮੁੱਖ ਮੰਤਰੀ
ਵਿਕਾਸ ਕੰਮਾਂ ਦਾ ਬਿਊਰਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਹੁਣ ਤੱਕ ਮਹੇਂਦਰਗੜ੍ਹ ਵਿਧਾਨਸਭਾ ਖੇਤਰ ਵਿੱਚ 1570 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕੰਮ ਕਰਵਾਏ ਹਨ। ਜਦੋਂ ਕਿ ਕਾਂਗਰਸ ਸਰਕਾਰ ਦੇ 10 ਸਾਲਾਂ ਵਿੱਚ ਸਿਰਫ 700 ਕਰੋੜ ਰੁਪਏ ਦੇ ਕੰਮ ਹੋਏ। ਸਾਡੀ ਡਬਲ ਇੰਜਨ ਸਰਕਾਰ ਨੇ ਕਾਂਗਰਸ ਦੇ ਮੁਕਾਬਲੇ ਦੁਗਣੇ ਤੋਂ ਵੀ ਵੱਧ ਕੰਮ ਕਰਵਾਏ ਹਨ। ਅਤੇ ਹੁਣ ਤਾਂ ਸੂਬੇ ਵਿੱਚ ਟ੍ਰਿਪਬ ਇੰਜਨ ਦੀ ਸਰਕਾਰ ਹੈ ਅਤੇ ਵਿਕਾਸ ਦੇ ਕੰਮ ਤਿੰਨ ਗੁਣਾ ਤੇਜੀ ਨਾਲ ਹੋਣਗੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਮਹੇਂਦਰਗੜ੍ਹ ਨੂੰ ਵਿਕਾਸ ਦੇ ਮਾਮਲੇ ਵਿੱਚ ਅੱਗੇ ਵਧਾਉਣ ਲਈ ਕੋਈ ਕਸਰ ਨਹੀਂ ਛੱਡੂੰਗਾਂ।
2047 ਤੱਕ ਵਿਕਸਿਤ ਭਾਰਤ ਬਨਾਉਣ ਵਿੱਚ ਵਿਕਸਿਤ ਹਰਿਆਣਾ ਦਾ ਹੋਵੇਗਾ ਯੋਗਦਾਨ – ਮੁੱਖ ਮੰਤਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਹੈ। ਹਰਿਆਣਾ ਨੂੰ ਦੇਸ਼ ਦੇ ਵਿਕਾਸ ਦਾ ਇੰਜਨ ਬਨਾਉਣਾ ਹੈ। ਉਨ੍ਹਾਂ ਨੇ ਲਗਾਤਾਰ ਤੀਜੀ ਵਾਰ ਮੈਂਡੇਟ ਦੇਣ ਲਈ ਹਰਿਆਣਾ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਦੌਰਾਨ ਕੀਤੇ ਗਏ ਆਪਣੇ ਸੰਕਲਪ ਪੱਤਰ ਦੇ ਸੰਕਲਪਾਂ ਵਿੱਚੋਂ ਸਾਡੀ ਸਰਕਾਰ ਨੇ 22 ਸੰਕਲਪਾਂ ਨੂੰ ਪੂਰਾ ਕਰ ਵੀ ਦਿੱਤਾ ਹੈ ਅਤੇ 90 ਸੰਕਲਪਾਂ ‘ਤੇ ਕੰਮ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਸੰਕਲਪ ਪੱਤਰ ਸਿਰਫ ਐਲਾਨ ਨਹੀਂ ਹਨ, ਸਗੋ ਜਨਤਾ ਨੂੰ ਦਿੱਤਾ ਗਿਆ ਵਚਨ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਸੀਂ ਅੱਗੇ ਵੱਧ ਰਹੇ ਹਨ, ਜੋ ਕਿਹਾ ਹੈ ਉਹ ਕਰਾਂਗੇ, ਸਾਡੀ ਨੀਤੀ, ਨੀਅਤ ਅਤੇ ਅਗਵਾਈ ਤਿੰਨੋਂ ਸਪਸ਼ਟ ਹਨ। ਸਾਡੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਸੂਬੇ ਦੇ ਸੁਨਹਿਰੀ ਵਿਕਾਸ ਲਈ ਅਨੇਕ ਠੋਸ ਕਦਮ ਚੁੱਕੇ ਹਨ। ਸਾਡਾ ਟੀਚਾ ਪੂਰੇ ਹਰਿਆਣਾ ਦਾ ਸੰਤੁਲਿਤ ਵਿਕਾਸ ਕਰਨਾ ਹੈ ਅਤੇ ਇਸ ਸੰਕਲਪ ‘ਤੇ ਅਸੀਂ ਪੂਰੀ ਪ੍ਰਤੀਬੱਧਤਾ ਨਾਲ ਅੱਗੇ ਵੱਧ ਰਹੇ ਹਨ। ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਅਸੀਂ ਸਾਰੇ ਮਿਲ ਕੇ ਹਰਿਆਣਾ ਨੂੰ ਨਵੀਂ ਉਚਾਈਆਂ ‘ਤੇ ਲੈ ਕੇ ਜਾਈਏ ਅਤੇ 2047 ਤੱਕ ਵਿਕਸਿਤ ਭਾਰਤ ਬਨਾਉਣ ਵਿੱਚ ਵਿਕਸਿਤ ਹਰਿਆਣਾ ਵਜੋ ਆਪਣਾ ਯੋਗਦਾਨ ਦੇਣ।
ਪਹਿਲਗਾਮ ਹਮਲੇ ਦਾ ਜਵਾਬ ਸਾਡੀ ਸੇਨਾ ਨੇ ਦਿੱਤਾ, ਜਿਸ ‘ਤੇ ਹਰ ਭਾਰਤੀ ਨੁੰ ਮਾਣ – ਸਿੰਚਾਈ ਮੰਤਰੀ ਸ਼ਰੂਤੀ ਚੌਧਰੀ
ਸਿੰਚਾਈ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਦੱਖਣੀ ਹਰਿਆਣਾ ਦੇ ਨੌਜੁਆਨਾਂ ਨੇ ਸਦਾ ਬੋਡਰ ‘ਤੇ ਰਹਿ ਕੇ ਸਾਡੇ ਪ੍ਰਾਣਾ ਦੀ ਰੱਖਿਆ ਲਈ ਆਪਣਾ ਖੂਨ ਬਹਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਦਾ ਜਵਾਬ ਸਾਡੀ ਸੇਨਾ ਨੇ ਦਿੱਤਾ ਹੈ, ਜਿਸ ‘ਤੇ ਹਰ ਭਾਰਤੀ ਨੂੰ ਮਾਣ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਵਿੱਚ ਚੌਤਰਫਾ ਵਿਕਾਸ ਦੀ ਗੰਗਾ ਵੱਗ ਰਹੀ ਹੈ। ਦੱਖਣ ਹਰਿਆਣਾ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਪ ਮੰੰਜੂਰੀ ਨਾਲ ਕਰੋੜਾਂ ਰੁਪਏ ਦੀ ਜਲ੍ਹ ਪਰਿਯੋਜਨਾਵਾਂ ਮੰਜੂਰ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਦਾ ਇਹੀ ਯਤਨ ਹੈ ਕਿ ਦੱਖਣ ਹਰਿਆਣਾ ਦੀ ਨਹਿਰਾਂ ਵਿੱਚ ਟੇਲ ਤੱਗ ਪਾਣੀ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੋਹਨ ਅਤੇ ਕ੍ਰਿਸ਼ਣਾ ਨਦੀ ਨੂੰ ਮੁੜ ਜਿੰਦਾ ਕਰਨ ਲਈ 13 ਕਰੋੜ 6 ਲੱਖ ਰੁਪਏ ਦੀ ਪਰਿਯੋਜਨਾ ਬਣਾਈ ਗਈ ਹੈ। ਜੜਵਾ, ਸਤਨਾਲੀ, ਬਵਾਨਾ, ਖੇੜਾ, ਖੇੜੀ ਆਦਿ 18 ਪਿੰਡਾਂ ਵਿੱਚ ਜਲ੍ਹ ਸਪਲਾਈ ਦੇ ਲਈ 55 ਕਰੋੜ ਰੁਪਏ ਦੀ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਦੱਖਣ ਹਰਿਆਣਾ ਦੀ ਧਰਤੀ ਵੀਰਾਂ ਦੀ ਧਰਤੀ – ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ
ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਦੱਖਣ ਹਰਿਆਣਾ ਦੀ ਧਰਤੀ ਵੀਰਾਂ ਦੀ ਧਰਤੀ ਕਹਿਲਾਉਂਦੀ ਹੈ। ਸੱਭ ਤੋਂ ਵੱਧ ਸੇਨਾ ਵਿੱਚ ਜਾਣ ਵਾਲੇ ਲੋਕ ਦੱਖਣ ਹਰਿਆਣਾ ਤੋਂ ਤਾਲੁਕ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਫੌਜੀਆਂ ਨੇ ਆਪ੍ਰੇਸ਼ਨ ਸਿੰਦੂਰ ਨਾਲ ਪਾਕੀਸਤਾਨ ਵਿੱਚ ਅੱਤਵਾਦੀ ਠਿਕਾਨਿਆਂ ਨੂੰ ਖਤਮ ਕੀਤਾ ਹੈ। ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੰਭਵ ਹੋ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣ ਹਰਿਆਣਾ ਦੇ ਭਰਪੂਰ ਜਨ-ਸਮਰਥਨ ਨਾਲ ਅੱਜ ਹਰਿਆਣਾ ਵਿੱਚ ਤੀਜੀ ਵਾਰ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਮਹੇਂਦਰਗੜ੍ਹ ਵਿੱਚ ਜਲਦੀ ਤੋਂ ਜਲਦੀ ਸਰਕਾਰੀ ਹਸਪਤਾਲ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਨੇ ਰੈਲੀ ਵਿੱਚ ਦੱਖਣ ਹਰਿਆਣਾ ਦੀ ਵੀਰ ਧਰਤੀ ਨੂੰ ਨਮਨ ਕਰਦੇ ਹੋਏ ਮੁੱਖ ਮੰਤਰੀ ਤੋਂ ਮਹੇਂਦਰਗੜ੍ਹ ਵਿੱਚ ਆਈਆਈਟੀ ਦਾ ਨਿਰਮਾਣ ਕਰਵਾਉਣ ਦੀ ਗੁਜਾਰਿਸ਼ ਕੀਤੀ।
ਪਿਛਲੇ 4 ਸਾਲਾਂ ਦੀ ਤੁਲਣਾ ਵਿੱਚ ਇਸ ਸਾਲ ਹੁਣ ਤੱਕ 3.68 ਲੱਖ ਮੀਟ੍ਰਿਕ ਟਨ ਵੱਧ ਕਣਕ ਦੀ ਹੋਈ ਖਰੀਦ
ਚੰਡੀਗੜ੍ਹ ( ਜਸਟਿਸ ਨਿਊਜ਼ ) ਸੂਬੇ ਦੀ ਵੱਖ-ਵੱਖ ਮੰਡੀਆਂ ਵਿੱਚ ਹੁਣ ਤੱਕ 75.18 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ, ਜਿਸ ਵਿੱਚੋਂ 74.15 ਲੱਖ ਮੀਟ੍ਰਿਕ ਟਨ ਕਣਕ ਦਾ ਉਠਾਨ ਕੀਤਾ ਜਾ ਚੁੱਕਾ ਹੈ। ਯਾਨੀ ਮੰਡੀਆਂ ਤੋਂ 98.63 ਫੀਸਦੀ ਕਣਕ ਉਠਾਨ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਸੂਬਾ ਸਰਕਾਰ ਵੱਲੋਂ 4 ਲੱਖ 69 ਹਜਾਰ 830 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 16997.49 ਕਰੋੜ ਰੁਪਏ ਪਾਏ ਜਾ ਚੁੱਕੇ ਹਨ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿਛਲੇ ਸਾਲ 17 ਮਈ ਤੱਕ ਸੂਬੇ ਦੀ ਵੱਖ-ਵੱਖ ਮੰਡੀਆਂ ਵਿੱਚ 71.50 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ।
ਉਨ੍ਹਾਂ ਨੇ ਦਸਿਆ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਹੈਫੇਡ, ਹਰਿਆਣਾ ਵੇਅਰ ਹਾਊਂਸਿੰਗ ਕਾਰਪੋਰੇਸ਼ਨ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ 4 ਸਾਲਾਂ ਦੀ ਤੁਲਣਾ ਵਿੱਚ ਸੂਬੇ ਵਿੱਚ ਇਸ ਸਾਲ 3.68 ਲੱਖ ਮੀਟ੍ਰਿਕ ਟਨ ਕਣਕ ਦੀ ਵੱਧ ਖਰੀਦ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਦੀ ਵੱਖ-ਵੱਖ ਮੰਡੀਆਂ ਵਿੱਚ ਇਸ ਸਾਲ 7.77 ਲੱਖ ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ, ਜਿਸ ਵਿੱਚੋਂ 7.64 ਲੱਖ ਮੀਟ੍ਰਿਕ ਟਨ ਸਰੋਂ ਦਾ ਉਠਾਨ ਕੀਤਾ ਜਾ ਚੁੱਕਾ ਹੈ। ਸੂਬਾ ਸਰਕਾਰ ਵੱਲੋਂ ਹੁਣ ਤੱਕ 2 ਲੱਖ 59 ਹਜਾਰ 388ਅ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 4419.59 ਕਰੋੜ ਰੁਪਏ ਪਾਏ ਜਾ ਚੁੱਕੇ ਹਨ।
ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਪ੍ਰਤੀਭਾਗੀ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਦਾ ਕੀਤਾ ਪ੍ਰਬੰਧ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਖੇਡ, ਯੁਵਾ ਅਧਿਕਾਰਤਾ ਅਤੇ ਉਦਮਤਾ ਅਤੇ ਕਾਨੂੰਨ ਅਤੇ ਵਿਧਾਈ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਨੌਜੁਆਨਾਂ ਨੂੰ ਖੇਡਾਂ ਵਿੱਚ ਪ੍ਰੋਤਸਾਹਿਤ ਕਰਨ ਦੇ ਨਾਲ-ਨਾਲ ਨੌਕਰੀ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।
ਖੇਡ ਮੰਤਰੀ ਸ੍ਰੀ ਗੌਰਵ ਗੌਤਮ ਅੱਜ ਪਲਵਲ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਇੰਡੋਰ ਸਟੇਡੀਅਮ ਵਿੱਚ ਗਤ 26 ਜਨਵਰੀ ਨੂੰ ਪ੍ਰਬੰਧਿਤ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਪ੍ਰਤੀਭਾਗੀ ਵਿਦਿਆਰਥੀਆਂ ਦੇ ਇਨਾਮ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਊਹ ਸਿਸਿਖਆ ਦੇ ਨਾਲ-ਨਾਲ ਖੇਡ ਦੇ ਖੇਤਰ ਵਿੱਚ ਵੀ ਅੱਗੇ ਵੱਧਣ। ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਕਰ ਆਪਣੇ ਮਾਤਾ-ਪਿਤਾ, ਪਿੰਡ ਤੇ ਜਿਲ੍ਹੇ ਤੇ ਸੂਬੇ ਦੇ ਨਾਂਅ ਰੋਸ਼ਨ ਕਰਨ।
ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਵੀ ਸਮੇਂ-ਸਮੇਂ ‘ਤੇ ਅਜਿਹੇ ਪ੍ਰੋਗਰਾਮ ਪ੍ਰਬੰਧਿਤ ਕਰ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਦਾ ਕੰਮ ਕਰਨਾ ਚਾਹੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੌਜੁਆਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਾਉਣ ਦੇ ਉਦੇਸ਼ ਨਾਲ ਸਾਰੀ ਜਰੂਰੀ ਸਹੁਲਤਾਂ ਮਹੁਇਆ ਕਰਵਾ ਰਹੀ ਹੈ। ਜਿਲ੍ਹਾ ਵਿੱਚ ਲਗਭਗ ਸਾਰੇ ਖੇਡਾਂ ਦੇ ਕੋਚ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜਿਨ੍ਹਾਂ ਖੇਡਾਂ ਲਈ ਕੋਚ ਨਹੀਂ ਹਨ, ਉਨ੍ਹਾਂ ਨੁੰ ਵੀ ਜਲਦੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, ਖੇਡ ਸਟੇਡੀਅਮਾਂ ਵਿੱਚ ਸਾਰੀ ਜਰੂਰੀ ਸਹੂਲਤਾਂ ਮਹੁਇਆ ਕਰਵਾਈ ਜਾਣਗੀਆਂ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਕੁਮਾਰ ਵਸ਼ਿਸ਼ਠ ਨੇ ਵਿਦਿਆਰਥੀਆਂ ਨੂੰ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਵੱਧ -ਚੜ੍ਹ ਕੇ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ।
ਵਰਲਣਯੋਗ ਹੈ ਕਿ ਪਿਛਲੀ 26 ਜਨਵਰੀ 2025 ਨੁੰ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੂਬਾ ਸਰਕਾਰ ਵਿੱਚ ਮਾਲ ਅਤੇ ਆਪਦਾ ਪ੍ਰਬੰਧਨ, ਸ਼ਹਿਰੀ ਸਥਾਨਕ, ਵਿਕਾਸ ਅਤੇ ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਇਲ ਨੇ ਸਮਾਰੋਹ ਵਿੱਚ ਹਿੱਸਾ ਲੇਣ ਵਾਲੇ ਪ੍ਰਤੀਭਾਗੀ ਵਿਦਿਆਰਥੀਆਂ ਲਈ ਸ਼ੂਜ਼ ਦੇਣ ਦਾ ਐਲਾਨ ਕੀਤਾ ਸੀ। ਇਸੀ ਦੇ ਤਹਿਤ ਅੱਜ ਇੰਨਾਮ ਵੰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 104 ਕਰੋੜ ਰੁਪਏ ਦੀ 4 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਸਰਕਾਰ ਵੱਲੋਂ ਸੰਤਾਂ ਅਤੇ ਮਹਾਪੁਰਸ਼ਾਂ ਦੇ ਵਿਚਾਰਾਂ ਤੇ ਆਦਰਸ਼ਾਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਸੰਤ-ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਤਹਿਤ ਅੱਜ ਸੋਨੀਪਤ ਵਿੱਚ ਸ੍ਰੀ ਗੁਰੂ ਗੋਰਖਨਾਥ ਪ੍ਰਕਟੋਤਮਵ ਸੂਬਾ ਪੱਧਰੀ ਸਮਾਰੋਹ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਇਸ ਸਮਾਰੋਹ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਇਸ ਮੌਕੇ ‘ਤੇ ਸ੍ਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਗੁਰੂ ਗੋਰਖਨਾਥ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਇਸ ਪ੍ਰਕਟੋਤਸਵ ਸਮਰੋਹ ਵਿੱਚ ਉਹ ਸ਼ਾਮਿਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸੰਤਾਂ ਅਤੇ ਮਹਾਪੁਰਸ਼ਾਂ ਦੇ ਵੱਲੋਂ ਦਿਖਾਏ ਗਏ ਰਸਤੇ ‘ਤੇ ਚਲਦੇ ਹੋਏ ਹਰਿਆਣਾ ਸਰਕਾਰ ਹਰ ਵਰਗ ਦੀ ਭਲਾਈ ਤੇ ਉਥਾਨ ਲਈ ਸਮਰਪਿਤ ਹੈ। ਸੱਭ ਤੋਂ ਪਹਿਲਾਂ ਸੰਭ ਤੋਂ ਗਰੀਬ ਦੇ ਜੀਵਲ ਪੱਧਰ ਨੂੰ ਉੱਪਰ ਚੁੱਕਣਾ ਹੀ ਸੂਬਾ ਸਰਕਾਰ ਦਾ ਟੀਚਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸੋਨੀਪਤ ਵਿੱਚ ਇੱਕ ਚੌਕ ਦਾ ਨਾਂਅ ਸ੍ਰੀ ਗੁਰੂ ਗੋਰਖਨਾਥ ਜੀ ਦੇ ਨਾਮ ‘ਤੇ ਰੱਖਣ ਅਤੇ ਸੂਬੇ ਵਿੱਚ ਜੋਗੀ ਸਮਾਜ ਦੀ ਧਰਮਸ਼ਾਲਾ ਲਈ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਲਗਭਗ 104 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ 4 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਾ। ਇੰਨ੍ਹਾਂ ਵਿੱਚ 84 ਕਰੋੜ 82 ਲੱਖ ਰੁਪਏ ਦੀ 3 ਪਰਿਯੋਜਨਾਵਾਂ ਦਾ ਨੀਂਹ ਪੱਥਰ ਅਤੇ 19 ਕਰੋੜ 23 ਲੱਖ ਰੁਪਏ ਦੀ ਪਰਿਯੋਜਨਾਵਾਂ ਦਾ ਉਦਘਾਟਨ ਸ਼ਾਮਿਲ ਹੈ।
ਅੱਤਵਾਦ ਨੂੰ ਨਹੀਂ ਕਰੇਗਾ ਬਰਦਾਸ਼ਤ ਭਾਰਤ, ਆਪ੍ਰੇਸ਼ਨ ਸਿੰਦੂਰ ਕੌਮੀ ਆਤਮਾ ਦੀ ਗਰਿਮਾ ਦਾ ਪ੍ਰਤੀਕ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦਾ ਇਹ ਸਮਾਰੋਹ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਡੇ ਬਹਾਦੁਰ ਫੌਜੀਆਂ ਨੇ ਜਿਸ ਹਿੰਮਤ, ਬਹਾਦੁਰੀ ਅਤੇ ਅਨੁਸਾਸ਼ਨ ਦੇ ਨਾਲ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ, ਉਹ ਸਿਰਫ ਇੱਕ ਫੌਜੀ ਮੁਹਿੰਮ ਨਹੀਂ, ਸਗੋ ਇਹ ਸਾਡੀ ਕੌਮੀ ਆਤਮਾ ਦੀ ਗਰਿਮਾ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਟਾਰਗੇਟ ਕਰ ਕੇ ਸਾਡੇ ਦੇਸ਼ ਦੇ ਮਾਸੂਮ ਨਾਗਰਿਕਾਂ ਨੂੰ ਮਾਰਨ ਦਾ ਕੰਮ ਕੀਤਾ। ਪੂਰੇ ਦੇਸ਼ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਦੀ ਬਚੀ-ਕੁਚੀ ਜਮੀਨ ਨੂੰ ਵੀ ਹੁਣ ਮਿੱਟੀ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਹੈ। ਆਪ੍ਰੇਸ਼ਨ ਸਿੰਦੂਰ ਨਾਲ ਸਾਡੀ ਸੇਨਾਵਾਂ ਨੇ ਪਾਕੀਸਤਾਨ ਦੇ ਉਨ੍ਹਾਂ ਠਿਕਾਨਿਆਂ ਨੂੰ ਨਿਸ਼ਾਨਾ ਬਣਾਇਆ, ਜਿੱਥੇ ਅੱਤਵਾਦ ਪਨਪਦਾ ਸੀ। ਸਿਫਰ 3 ਘੰਟਿਆਂ ਵਿੱਚ ਇੰਨ੍ਹਾਂ ਠਿਕਾਨਿਆਂ ਨੂੰ ਸਾਡੀ ਸੇਨਾ ਨੇ ਨੇਸਤਨਾਬੂਦ ਕਰਨ ਦਾ ਕੰਮ ਕੀਤਾ। ਇਸ ਆਪ੍ਰੇਸ਼ਨ ਨਾਲ ਪੂਰੀ ਦੁਨੀਆ ਨੇ ਭਾਰਤ ਦੀ ਫੌਜੀ ਤਾਕਤ ਦਾ ਲੋਹਾ ਮੰਨਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੁਨੀਆ ਨੂੰ ਇਹ ਦੱਸ ਦਿੱਤਾ ਹੈ ਕਿ ਭਾਰਤ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰੇਗਾ। ਅੱਜ ਪੂਰ ਦੇਸ਼ ਮੋਦੀ ਜੀ ਦੇ ਨਾਲ ਹੈ। ਅੱਜ ਪੂਰਾ ਦੇਸ਼ ਭਾਰਤੀ ਸੇਨਾ ਦੇ ਨਾਲ ਹੈ।
ਸੰਤਾ ਮਹਾਪੁਰਸ਼ਾਂ ਦੀ ਸਿਖਿਆਵਾਂ ਮਨੁੱਖ ਸਮਾਜ ਦੀ ਧਰੋਹਰ, ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਤੇ ਸਹੇਜਣ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ
ਭਾਰਤ ਨੂੰ ਰਿਸ਼ੀ-ਮੁਨੀਆਂ, ਸੰਤ ਮਹਾਪੁਰਸ਼ਾਂ ਅਤੇ ਪੀਰ-ਪੈਗੰਬਰਾਂ ਦੀ ਧਰਤੀ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਨੇਕ ਸੰਤ-ਮਹਾਪੁਰਸ਼ਾਂ ਨੈ ਭੁੱਲੀ-ਭਟਕੀ ਮਨੁੱਖਤਾ ਨੂੰ ਜੀਵਨ ਦਾ ਸਹੀ ਰਸਤਾ ਦਿਖਾਇਆ ਹੈ। ਅਜਿਹੀ ਮਹਾਲ ਸਖਸ਼ੀਅਤਾਂ ਦੀ ਸਿਖਿਆਵਾਂ ਪੂਰੇ ਸਮਾਜ ਦੀ ਧਰੋਹਰ ਹਨ। ਉਨ੍ਹਾਂ ਦੀ ਵਿਰਾਸਤ ਨੂੰ ਸਭਾਲਣ ਤੇ ਸਹੇਜਣ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਸਾਲ 2014 ਵਿੱਚ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਨਣ ਬਾਅਦ ਸੰਤਾਂ ਤੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਹਰਿਆਣਾ ਸਰਕਾਰ ਨੈ ਸੰਤ-ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਸ਼ੁਰੂ ਕੀਤੀ। ਅੱਜ ਸ੍ਰੀ ਗੁਰੂ ਗੋਰਖਨਾਥ ਜੀ ਦੇ ਪ੍ਰਕਟੋਤਸਵ ‘ਤੇ ਰਾਜਪੱਧਰੀ ਸਮਾਰੋਹ ਦੀ ਇਹ ਮੁਹਿੰਮ ਵੀ ਇਸੀ ਯੋਜਨਾ ਦੇ ਤਹਿਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਰਖਨਾਥ ਜੀ ਨੇ ਯੋਗ ਵਿਦਿਆ ਨੂੰ ਘਰ-ਘਰ ਪਹੁੰਚਾਇਆ ਸੀ। ਉਨ੍ਹਾਂ ਦੇ ਦਿਖਾਏ ਰਸਤੇ ‘ਤੇ ਚੱਲਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਯੋਗ ਦਾ ਪ੍ਰਚਾਰ ਵਿਸ਼ਵਭਰ ਵਿੱਚ ਕਰਨ ਦਾ ਬੀੜਾ ਚੁੱਕਿਆ। ਉਨ੍ਹਾਂ ਦੇ ਯਤਨਾਂ ਨਾਲ ਸਾਲ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਇੱਕ ਪ੍ਰਸਾਤਵ ਪਾਸ ਕਰ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਐਲਾਨ ਕੀਤਾ। ਅੱਜ ਪੂਰੀ ਦੁਨੀਆ ਦੇ ਦੇਸ਼ ਯੋਗ ਨੁੰ ਆਦਰਸ਼ ਮੰਨਦੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਹਰਿਆਣਾ ਵਿੱਚ ਨਵੀਂ ਪੀੜੀ ਨੂੰ ਸੋਗ ਸਿਖਲਾਈ ਤੇ ਯੋਗ ਸਾਧਨਾ ਲਈ ਪ੍ਰੇਰਿਤ ਕੀਤਾ ਹੈ। ਵਿਦਿਅਕ ਸੈਸ਼ਨ 2022-23 ਤੋਂ ਪਹਿਲੀ ਤੋਂ 10ਵੀਂ ਕਲਾਸ ਤੱਕ ਯੋਗ ਸਿਖਿਆ ਨੂੰ ਜਰੂਰੀ ਵਿਸ਼ਾ ਵਜੋ ਸ਼ਾਮਿਲ ਕੀਤਾ ਗਿਆ ਹੈ। ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਯੋਗ ਸਿਖਾਇਆ ਜਾ ਰਿਹਾ ਹੈ। ਯੋਗ ਨੂੰ ਪ੍ਰੋਤਸਾਹਨ ਦੇਣ ਲਈ ਹਰਿਆਣਾ ਯੋਗ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਪੇਂਡੂ ਖੇਤਰਾਂ ਵਿੱਚ ਯੋਗ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਸੂਬੇ ਦੇ ਪਿੰਡਾਂ ਵਿੱਚ ਯੋਗ ਅਤੇ ਵਿਯਾਮਸ਼ਾਲਾਵਾਂ ਖੋਲ ਰਹੀ ਹੈ। ਹੁਣ ਤੱਕ 687 ਵਿਯਾਮਸ਼ਾਲਾਵਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ 300 ਵਿਯਾਮਸ਼ਾਲਾਵਾਂ ਦਾ ਕੰਮ ਪ੍ਰਗਤੀ ‘ਤੇ ਹੈ। ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਪਿਛੜਾ ਵਰਗ ਦੀ ਭਲਾਈ ਲਈ ਚਲਾਈ ਜਾ ਰਹੀ ਵੱਖ-ਵੱਖ ਯੋਜਨਾਵਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਸਰਲ ਬਨਾਉਣਾ ਸਾਡੀ ਸਰਕਾਰ ਦੀ ਜਿਮੇਵਾਰੀ ਹੈ ਅਤੇ ਅਸੀਂ ਅੰਤੋਂਦੇਯ ਉਥਾਨ ਦੇ ਸੰਕਲਪ ਦੇ ਨਾਲ ਅੱਗੇ ਰਹੇ ਹਨ।
ਸਾਰੀ ਬਿਰਾਦਰੀ ਦੇ ਲੋਕ ਅੱਗੇ ਵੱਧਣ, ਸਾਰਿਆਂ ਨੂੰ ਸਮਾਜ ਵਿੱਚ ਬਰਾਬਰ ਦੇ ਹੱਕ ਮਿਲੇ, ਇਹੀ ਸਰਕਾਰ ਦਾ ਟੀਚਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂ ਗੋਰਖਨਾਥ ਜੀ ਨੇ ਸੰਪ੍ਰਦਾਏ, ੧ਾਤੀ, ਮੱਤ, ਪੰਥ ਆਦਿ ਸਿੇ ਵੀ ਆਧਾਰ ‘ਤੇ ਭੇਦਭਾਵ ਨਾ ਕਰਨ ਦੀ ਸਿਖਿਆ ਦਿੱਤੀ ਸੀ। ਇਸੀ ਅਨੁਰੂਪ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ-ਸੱਭਕਾ ਪ੍ਰਯਾਸ ਦੀ ਨੀਤੀ ‘ਤੇ ਅਸੀਂ ਅੱਗੇ ਵੱਧ ਰਹੇ ਹਨ। ਸਾਡਾ ਯਤਨ ਹੈਕਿ ਸਾਰੀ ਬਿਰਾਦਰੀ ਦੇ ਲੋਕ, ਸਾਰੀ ਜਾਤੀਆਂ ਦੇ ਲੋਕ ਅੱਗੇ ਵੱਧਣ, ਸਾਰਿਆਂ ਦਾ ਉਥਾਨ ਹੋਵੇ ਅਤੇ ਸਾਰਿਆਂ ਨੂੰ ਸਮਾਜ ਵਿੱਚ ਬਰਾਬਰ ਦੇ ਹੱਕ ਮਿਲਣ। ਅਸੀਂ ਸਾਰਿਆਂ ਲਈ ਸਿਖਿਆ, ਸਿਹਤ, ਸੁਰੱਖਿਆ ਅਤੇ ਸਵਾਵਲੰਬਨ ਯਕੀਨੀ ਕਰਨ ਦਾ ਕੰਮ ਕਰ ਰਹੇ ਹਨ।
ਸਰਵਜਾਤੀ ਦੇ ਮਹਾਪੁਰਸ਼ਾਂ ਦੀ ਜੈਯੰਤੀਆਂ ਨੂੰ ਮਨਾਉਣ ਨਾਲ ਸਮਾਜ ਵਿੱਚ ਵੱਧ ਰਿਹਾ ਭਾਈਚਾਰਾ – ਡਾ. ਅਰਵਿੰਦ ਸ਼ਰਮਾ
ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸੰਤਾ ਮਹਾਪੁਰਸ਼ਾਂ ਦੀ ਜੈਯੰਤੀ ਸਰਕਾਰ ਵੱਲੋਂ ਮਨਾਉਣ ਦੀ ਰਿਵਾਇਤ ਸਾਡੀ ਸਰਕਾਰ ਨੇ ਸ਼ੁਰੂ ਕੀੀਤ ਹੈ। ਇਸੀ ਲੜੀ ਵਿੱਚ ਅੱਜ ਦਾ ਇਹ ਪ੍ਰੋਗਰਾਮ ਪ੍ਰਬੰਧਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗੋਰਖਨਾਥ ਜੀ ਭਗਵਾਨ ਸ਼ਿਵ ਦੇ ਰੂਪ ਸਨ। ਉਨ੍ਹਾਂ ਨੇ ਯੋਗ ਨੂੰ ਅੱਗੇ ਵਧਾਇਆ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸੋਚ ਹੈ ਕਿ ਹਰ ਵਿਅਕਤੀ ਨੂੰ ਉਸ ਦਾ ਹਿੱਸਾ ਮਿਲਣਾ ਚਾਹੀਦਾ ਹੈ ਅਤੇ ਇਸੀ ਸੋਚ ਦੇ ਨਾਲ ਇੰਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਬਰਾਬਰੀ ਦਾ ਹੱਕ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਨਾਲ ਸਰਵਜਾਤੀ ਦੇ ਮਹਾਪੁਰਸ਼ਾਂ ਦੀ ਜੈਯੰਤੀਆਂ ਨੂੰ ਮਨਾਇਆ ਜਾ ਰਿਹਾ ਹੈ। ਇੰਨ੍ਹਾਂ ਪ੍ਰੋਗਰਾਮਾਂ ਵਿੱਓ 36 ਬਿਰਾਦਰੀ ਸ਼ਾਮਿਲ ਹੁੰਦੀਆਂ ਹਨ, ਜਿਸ ਨਾਲ ਭਾਈਚਾਰਾ ਵੱਧਣਾ ਹੈ।
ਹਰਿਆਣਾ ਅਜਿਹਾ ਸੂਬਾ ਬਣਿਆ ਹੈ, ਜਿੱਥੇ ਗਰੀਬ ਆਦਮੀ ਮਹਿਸੂਸ ਕਰਦਾ ਹੈ ਕਿ ਇਹ ਸੂਬਾ ਅਤੇ ਮੁੱਖ ਮੰਤਰੀ ਮੇਰਾ ਹੈ – ਮੋਹਨ ਲਾਲ ਕੌਸ਼ਿਕ
ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਨੇ ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਅੱਜ ਹਰਿਆਣਾ ਅਜਿਹਾ ਸੂਬਾ ਬਣਿਆ ਹੈ, ਜਿੱਥੇ ਗਰੀਬ ਆਦਮੀ ਮਹਿਸੂਸ ਕਰਦਾ ਹੈ ਿਇਹ ਸੂਬਾ ਮੇਰਾ ਹੈ, ਇਹ ਮੁੱਖ ਮੰਤਰੀ ਮੇਰਾ ਹੈ। ਮੁੱਖ ਮੰਤਰੀ 24 ਘੰਟੇ ਲੋਕਾਂ ਦੀ ਗੱਲ ਸੁਨਣ ਲਈ ਤਿਆਰ ਰਹਿੰਦੇ ਹਨ। ਸਰਕਾਰ ਦੀ ਹਰੇਕ ਯੋਜਨਾ ਗਰੀਬ ਦੇ ਘਰ ਤੱਕ ਪਹੁੰਚੇ, ਇਸੀ ਟੀਚੇ ਨਾਲ ਹਰਿਆਣਾ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਹਰਿਆਣਾ ਕਈ ਮਾਮਲਿਆਂ ਵਿੱਚ ਨੰਬਰ ਵਨ ਸੂਬਾ ਬਣਿਆ ਹੈ। ਉਨ੍ਹਾਂ ਨੇ ਸ੍ਰੀ ਗੁਰੂ ਗੋਰਖਨਾਥ ਜੀ ਦੇ ਪ੍ਰਕਟੋਤਸਵ ਮੌਕੇ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗੋਰਖਨਾਥ ਜੀ ਦੀ ਸਿਖਿਆਂ ਅੱਜ ਵੀ ਪ੍ਰਾਂਸੰਗਿਕ ਹਨ।
ਸ੍ਰੀ ਗੁਰੂ ਗੋਰਖਨਾਥ ਜੀ ਤੱਪ, ਤਿਆਗ, ਯੋਗ ਅਤੇ ਸਾਧਨਾ ਦਾ ਪ੍ਰਤੀਕ – ਨਿਖਿਲ ਮਦਾਨ
ਸਮਾਰੋਹ ਵਿੱਚ ਵਿਧਾਇਕ ਸ੍ਰੀ ਨਿਖਿਲ ਮਦਾਨ ਨੇ ਸ੍ਰੀ ਗੁਰੂ ਗੋਰਖਨਾਥ ਜੀ ਨੂੰ ਨਮਨ ਕੀਤਾ ਅਤੇ ਉਨ੍ਹਾਂ ਨੂੰ ਤੱਪ, ਤਿਆਗ, ਯੋਗ ਅਤੇ ਸਾਧਨਾ ਦਾ ਪ੍ਰਤੀਕ ਦੱਸਦੇ ਹੋਏ ਕਿਹਾ ਕਿ ਗੁਰੂ ਗੋਰਖਨਾਥ ਜੀ ਨੇ ਪੂਰੇ ਭਾਰਤ ਦਾ ਦੌਰਾ ਕੀਤਾ, ਸੋਨੀਪਤ ਸਭਿਆਚਾਰ ਦਾ ਪ੍ਰਚਾਰ ਕਰਦੇ ਹੋਏ ਗ੍ਰੰਥਾਂ ਦੀ ਰਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਹਰ ਸਮਾਜ, ਹਰ ਜਾਤੀ ਦੇ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਹਰਿਆਾਂਣਾ ਦੇ ਇਤਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੋਇਆ ਹੈ ਕਿ ਸਰਕਾਰ ਮਹਾਪੁਰਸ਼ਾਂ ਦੇ ਜਨਮ ਜੈਯੰਤੀ ਉਤਸਵਾਂ ਨੂੰ ਰਾਜ ਪੱਧਰ ‘ਤੇ ਮਨਾ ਰਹੀ ਹੈ।
ਸਮਾਰੋਹ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇੰਡੀਅਨ ਆਇਲ ਦੇ ਸੀਐਮਆਰ ਫੰਡ ਤੋਂ ਦਿੱਤੀ ਗਈ 100 ਮੋਟਰਾਇਜਡ ਟ੍ਰਾਈ ਸਾਈਕਲ ਵਿੱਚੋਂ 30 ਮੋਟਰਾਇਜਡ ਟ੍ਰਾਈ ਸਾਈਕਲ ਦਿਵਆਂਗਜਨਾਂ ਨੂੰ ਵੰਡੀਆਂ।
ਸਮਾਰੋਹ ਵਿੱਚ ਵਿਧਾਇਕ ਸ੍ਰੀਮਤੀ ਕ੍ਰਿਸ਼ਣਾ ਗਹਿਲੋਤ, ਸ੍ਰੀ ਦੇਵੇਂਦਰ ਕਾਦਿਆਨ, ਸ੍ਰੀ ਪਵਨ ਖਰਖੌਦਾ, ਮੇਅਰ ਸੋਨੀਪਤ ਸ੍ਰੀ ਰਾਜੀਵ ਜੈਨ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
Leave a Reply